ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਪਹੁੰਚ ਕੇ ਮਾਣਿਆ ਮੇਲੇ ਦਾ ਅਨੰਦ
ਵਰਜ਼ੀਨੀਆਂ (ਦਵਿੰਦਰ ਸਿੰਘ ਮਨਾਸਸ) _ ਸਿੱਖ ਸੈਂਟਰ ਆਫ ਵਰਜ਼ੀਨੀਆਂ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਵਿਸ਼ੇਸ਼ ਕਰ ਕੇ ਨੌਜਵਾਨ ਸਿੱਖ ਸੰਗਤ ਵਲੋਂ ਸਲਾਨਾ 15ਵਾਂ ਵਿਸਾਖੀ ਮੇਲਾ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੇਲੇ ਵਿਚ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ ਜਿਨਾਂ ਵਿਚ ਖੇਡਾਂ, ਪੰਜਾਬੀ ਭੋਜਨ, ਗੰਨੇ ਦਾ ਰਸ, ਚਾਟ ਸਮੋਸੇ (ਬੰਬੇ ਬਾਈਟਸ) ਚਾਹ ਪਕੌੜਿਆਂ ਦਾ ਲੰਗਰ (ਬਾਬਾ ਮੱਖਣ ਸ਼ਾਹ ਸੁਸਾਇਟੀ), ਫ੍ਰੀ ਪੀਜ਼ਾ (ਪੀਜ਼ਾ ਟਵਿਸਟ), ਗੰਨੇ ਦਾ ਰਸ ਅਤੇ ਗਰਮ ਜਲੇਬੀਆਂ (ਗੁਰੂਘਰ ਦੀ ਨੌਜਵਾਨ ਸੰਸਥਾ), ਕੜੀ ਚੌੜ, ਪੂਰੀਆਂ ਛੋਲੇ ਦਾ ਲੰਗਰ (ਗੁਰੂਘਰ ਸਿੱਖ ਸੈਂਟਰ ਮਨਾਸਸ) ਸ਼ਾਮਿਲ ਸਨ। ਇਸ ਮੌਕੇ ਜਿਊਲਰੀ ਅਤੇ ਕੱਪੜਿਆਂ ਦੇ 20 ਸਟਾਲ ਲਗਾਏ ਗਏ ਸਨ ਜਿਨਾਂ ਤੋਂ ਸੰਗਤਾਂ ਨੇ ਬਹੁਤ ਚਾਅ ਨਾਲ ਖਰੀਦੋ ਫਰੋਖਤ ਕੀਤੀ। ਇਕ ਗਿਣਤੀ ਅਨੁਸਾਰ 4500 ਤੋਂ ਵੱਧ ਸੰਗਤ ਨੇ ਮੇਲੇ ’ਚ ਪਹੁੰਚ ਕੇ ਅਨੰਦ ਮਾਣਿਆ। ਮੇਲੇ ਦੌਰਾਨ ਗੁਰੂਘਰ ਦੀ ਪ੍ਰਬੰਧਕ ਕਮੇਟੀ ਵਲੋਂ ਲਗਾਤਾਰ ਸੇਵਾ ਕਰਨ ਵਾਲੇ 40 ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ। ਮੇਲੇ ਵਿਚ ਚੁਣੇ ਗਏ ਨੁਮਾਇੰਦੇ ਵੀ ਸ਼ਾਮਿਲ ਹੋਏ ਜਿਨਾਂ ਵਿਚ ਸਕੂਲ ਬੋਰਡ ਵਲੋਂ ਲੀਸਾ, ਕਾਉਂਟੀ ਸੁਪਰਵਾਈਜ਼ਰ ਜੈਲਸੀ ਬੇਗਾ, ਕਾਉਂਟੀ ਸੁਪਰਵਾਈਜ਼ਰ ਜਨੀਨ, ਸਟੇਟ ਡੈਲੀਗੇਟ ਬਰਿਆਨਾ, ਸਟੇਟ ਡੈਲੀਗੇਟ ਮਿਸ਼ੇਲ, ਸਟੇਟ ਸੈਨੇਟਰ ਜੈਰੀ ਮਿਕਪਾਈਕ, ਕਾਂਗਰਸ ਵੋਮੈਨ ਸਪੈਨਬਰਗ ਦੇ ਦਫ਼ਤਰ ਤੋਂ ਕਿ੍ਰਸਟੀ ਦੇ ਨਾਮ ਸ਼ਾਮਿਲ ਹਨ। ਰੈੱਫਲ ਪ੍ਰਾਈਜ਼ ਦੌਰਾਨ ਐੱਨ.ਕੇ. ਰਿਐਲਟੀ ਵਲੋਂ ਫ੍ਰੀ ਐਪਲ ਵਾਚ ਦਿੱਤੀ ਗਈ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਵੀ ਆਪਣਾ ਬੂਥ ਲਗਾਇਆ ਗਿਆ। ਸਾਰੇ ਮੇਲੇ ਦੌਰਾਨ ਹੌਰਸ ਰਾਈਡ ਖਿੱਚ ਦਾ ਕੇਂਦਰ ਬਣੀ ਰਹੀ। ਵੱਡੀ ਗਿਣਤੀ ’ਚ ਸੰਗਤ ਵਲੋਂ ‘360’ ਕੈਮਰਾ ਵੀਡੀਓਜ਼ ਵੀ ਬਣਵਾਈਆਂ ਗਈਆਂ। ਇਸ ਮੇਲੇ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਦਸਤਾਰਾਂ ਸਜਾਉਣ ਵਾਲਾ ਸਟਾਲ ਰਿਹਾ। ਨੌਜਵਾਨਾਂ ਵਲੋਂ ਲਗਾਏ ਗਏ ਇਸ ਸਟਾਲ ਤੋਂ ਪੰਜਾਬੀ ਭਾਈਚਾਰੇ ਤੋਂ ਇਲਾਵਾ ਦੂਸਰੇ ਭਾਈਚਾਰਿਆਂ ਦੇ ਲੋਕਾਂ ਵਲੋਂ ਵੀ ਰੰਗ ਬਿਰੰਗੀਆਂ ਦਸਤਾਰਾਂ ਸਜਾਈਆਂ ਗਈਆਂ, ਇੱਥੋਂ ਤੱਕ ਕੇ ਚੁਣੇ ਹੋਏ ਨੁਮਾਇੰਦਿਆਂ ਨੇ ਵੀ ਦਸਤਾਰਾਂ ਬੰਨਾਂ ਕੇ ਖੁਸ਼ੀ ਮਹਿਸੂਸ ਕੀਤੀ। ਸਮੂਹ ਸੰਗਤ ਲਈ ਇਹ ਮੇਲਾ ਇਕ ਯਾਦਗਾਰੀ ਮੇਲਾ ਬਣ ਗਿਆ ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਮੇਲੇ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ ਅਤੇ ਪ੍ਰਬੰਧਕ ਕਮੇਟੀ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
.jpg)

.jpg)
.jpg)
.jpg)



















.jpg)






























.jpg)


























.jpg)

.jpg)



















